ਟੀਕਾ ਲਗਵਾਉਣ ਤੋਂ ਬਾਅਦ ਖੁਦ ਡਾਉਨਲੋਡ ਕੀਤਾ ਜਾ ਸਕਦੈ ਸਰਟੀਫਿਕੇਟ
ਫਾਜ਼ਿਲਕਾ 20 ਜੂਨ
ਬਲਾਕ ਡੱਬਵਾਲਾ ਕਲਾਂ ਦੇ ਐਸ.ਐਮ.ਓ ਡਾ. ਪੰਕਜ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਨ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਲਗਵਾਉਣ ਤੋਂ ਬਾਅਦ ਪਹਿਲੀ ਖੁਰਾਕ ਜਾਂ ਦੂਜੀ ਖੁਰਾਕ ਦਾ ਸਰਟੀਫਿਕੇਟ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਜੇ ਤੁਸੀਂ ਆਪਣੀ ਟੀਕਾ ਲਗਵਾ ਲਿਆ ਹੈ, ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ।ਇਸ ਲਈ ਸਰਟੀਫਿਕੇਟ ਆਪਣੇ ਆਪ ਬੈਠ ਕੇ ਘਰ ਵਿਚ ਡਾਨਲੋਡ ਅਤੇ ਪ੍ਰਿੰਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ, ਤੁਸੀਂ www.cowin.gov.in. `ਤੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਆਪਣਾ ਸਰਟੀਫਿਕੇਟ ਕੱਢ ਸਕਦੇ ਹੋ।
ਉਨ੍ਹਾਂ ਕਿਹਾ ਕਿ 18 ਸਾਲ ਤੋਂ 44 ਸਾਲ ਦੀ ਉਮਰ ਦੇ ਸਮੂਹ ਨਾਗਰਿਕ ਕੋਵਾ ਪੰਜਾਬ ਐਪ ਮੋਬਾਈਲ ਤੋਂ ਆਪਣਾ ਸਰਟੀਫਿਕੇਟ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਵਿਚ ਇਕ ਖ਼ਾਸ ਗੱਲ ਇਹ ਵੀ ਹੈ ਕਿ ਟੀਕਾ ਲਗਵਾਉਣ ਵੇਲੇ ਜ਼ੋ ਮੋਬਾਈਲ ਨੰਬਰ ਦਿੱਤਾ ਜਾਵੇਗਾ, ਇਸ `ਤੇ ਇਕ ਓਟੀਪੀ ਆਵੇਗਾ ਤਾਂ ਹੀ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ।