ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਸਿਵਲ ਵਰਕਸ ਦੇ ਕੰਮਾਂ ਦਾ ਲਿਆ ਜਾਇਜ਼ਾ
ਫਾਜ਼ਿਲਕਾ, 16 ਜੂਨ
ਜਿਲ੍ਹਾ ਫਾਜਿਲਕਾ ਦੇ ਸਰਕਾਰੀ ਸਕੂਲਾਂ ਵਿਚ ਵਿਭਾਗ ਵੱਲੋਂ ਭੇਜੀਆਂ ਗ੍ਰਾਟਾਂ ਨਾਲ ਸਿਵਲ ਵਰਕਸ ਦੇ ਕੰਮ ਪੂਰੀ ਤੇਜੀ ਨਾਲ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਪੂਰੇ ਕੀਤੇ ਗਏ ਹਨ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ.ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਠੰਗਣੀ, ਸਰਕਾਰੀ ਪ੍ਰਾਇਮਰੀ ਸਕੂਲ ਚੂਹੜੀਵਾਲਾ ਚਿਸ਼ਤੀ, ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ (ਪੱਕਾ ਚਿਸ਼ਤੀ) ਸਮੇਤ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਪ੍ਰਗਟ ਕੀਤੀ।
ਉਹਨਾਂ ਕਿਹਾ ਕੀ ਬੜੀ ਮਾਣ ਵਾਲੀ ਗੱਲ ਹੈ ਕਿ ਸਕੂਲਾਂ ਵਿੱਚ ਗਰਮੀ ਦੀਆ ਛੁੱਟੀਆਂ ਹੋਣ ਦੇ ਬਾਵਜੂਦ ਵੀ ਸਕੂਲ ਇੰਚਾਰਜ ਅਤੇ ਉਹਨਾਂ ਦੇ ਸਾਥੀ ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਹਾਜਰ ਹੋ ਕੇ ਬੜੀ ਮਿਹਨਤ ਅਤੇ ਲਗਨ ਨਾਲ ਸਿਵਲ ਵਰਕਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਗਿਆ ਹੈ। ਉਹਨਾਂ ਨੇ ਪੂਰੇ ਹੋਏ ਕੰਮਾ ਦੇ ਸੰਤੁਸ਼ਟੀ ਪ੍ਰਗਟ ਕਰਦਿਆਂ ਦੱਸਿਆ ਕਿ ਇੰਚਾਰਜ ਅਧਿਆਪਕਾਂ ਵੱਲੋਂ ਗ੍ਰਾਟਾਂ ਦੀ ਸੁਯੋਗ ਵਰਤੋਂ ਕਰਦਿਆਂ ਵਿਭਾਗੀ ਹਦਾਇਤਾਂ ਅਨੁਸਾਰ ਬੜੇ ਹੀ ਉੱਚ ਪਾਏ ਦੇ ਮਟੀਰੀਅਲ ਦੀ ਵਰਤੋ ਕੀਤੀ ਹੈ। ਉਹਨਾਂ ਨੇ ਸਬੰਧਤ ਸਕੂਲ ਇੰਚਾਰਜਾਂ ਨੂੰ ਸਿਵਲ ਵਰਕਸ ਦੇ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਸ਼ਾਬਾਸ਼ ਦਿੱਤੀ।
ਉਹਨਾਂ ਕਿਹਾ ਕਿ ਸਾਡੇ ਮਿਹਨਤੀ ਅਧਿਆਪਕਾਂ ਦੀ ਮਿਹਨਤ ਅਤੇ ਕੁਸ਼ਲ ਅਗਵਾਈ ਸਦਕਾ ਸਾਡੇ ਸਕੂਲ ਪੂਰਨ ਸਮਾਰਟ ਬਣ ਚੁੱਕੇ ਹਨ। ਇਹਨਾਂ ਸਕੂਲਾਂ ਵਿੱਚ ਵਿਕਾਸ ਕੰਮ ਪੂਰੇ ਹੋ ਚੁੱਕੇ ਹਨ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਕੂਲਾਂ ਨੂੰ ਨਾਬਾਰਡ 23, ਨਾਬਾਰਡ 25 , ਨਾਬਾਰਡ 26 ਅਤੇ ਸਮੱਗਰਾ ਵਿੱਚੋ ਵਿਭਾਗ ਵੱਲੋਂ ਗ੍ਰਾਟਾਂ ਦਿੱਤੀਆ ਗਈਆ ਸਨ ਜਿਹਨਾਂ ਦੀ ਯੋਗ ਵਰਤੋਂ ਨਾਲ ਸਕੂਲਾਂ ਦੀ ਨੁਹਾਰ ਬਦਲੀ ਹੈ।
ਇਸ ਮੌਕੇ `ਤੇ ਮੈਡਮ ਅੰਜੂ ਨਾਰਗ, ਐਚਟੀ ਮੈਡਮ ਸੀਮਾ, ਐਚਟੀ ਸੁਧੀਰ ਕਾਲੜਾ, ਐਚਟੀ ਮਨੋਜ ਧੂੜੀਆਂ ਜੇਈ ਸੁਰੇਸ਼ ਕੁਮਾਰ ਅਤੇ ਸਬੰਧਤ ਸਕੂਲਾਂ ਦਾ ਸਟਾਫ ਮੌਜੂਦ ਸੀ।