ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦੀ ਸਹਾਇਤਾ ਨਾਲ ਅਨਮੋਲ ਨੇ ਸੁਰੂ ਕੀਤਾ ਅਪਣਾ ਕੰਮਕਾਜ
ਪਠਾਨਕੋਟ, 22 ਜੂਨ 2021 — ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ। ਜਿਥੇ ਬੇਰੋਜ਼ਗਾਰ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਰਾਹੀਂ ਨੋਕਰੀ/ਸਵੈ-ਰੋਜਗਾਰ ਪ੍ਰਾਪਤ ਕਰਕੇ ਅਤੇ ਅਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ। ਉਥੇ ਹੀ ਅਨਮੋਲ ਕੋਲ ਪੁੱਤਰ ਅਸਵਨੀ ਕੁਮਾਰ ਕੋਲ ਵੀਪੀਓ ਸੁਜਾਨਪੁਰ ਦਾ ਰਹਿਣ ਵਾਲਾ ਹੈ ਜਿਸ ਨੇ ਦੱਸਿਆ ਕਿ ਕਿਵੇਂ ਉਸਨੇ ਅਪਣਾ ਬਿਜਨਸ਼ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਉਰੋ ਦੀ ਮਦਦ ਨਾਲ ਅਗਰਸਿਰ ਕੀਤਾ ਹੈ।
ਅਨਮੋਲ ਨੇ ਦੱਸਿਆ ਕਿ ਮੇਰੇ ਪਿਤਾ ਜੀ ਇੱਕ ਦੁਕਾਨਦਾਰ ਹਨ ਅਤੇ ਮਾਤਾ ਜੀ ਘਰੇਲੂ ਅੋਰਤ ਹਨ। ਅਨਮੋਲ ਨੇ ਦੱਸਿਆ ਕਿ ਉਹ 2 ਭੈਣ ਭਰਾ ਹਨ ਭੈਣ ਦਾ ਵਿਆਹ ਹੋ ਚੁੱਕਾ ਹੈ। ਅਨਮੋੋਲ ਨੇ ਅਪਣੀ ਪੜ੍ਹਾਈ ਬਾਰੇ ਦੱਸਦਿਆ ਕਿਹਾ ਕਿ ਮੈਂ ਬਾਰਵੀਂ ਪਾਸ ਕਰਕੇ ਬੇਅੰਤ ਕਾਲਜ ,ਗੁਰਦਾਸਪੁਰ ਵਿਖੇ ਮਕੈਨੀਕਲ ਦਾ ਡਿਪਲੋਮਾ ਪਾਸ ਕੀਤਾ। ਡਿਪਲੋਮਾ ਕਰਨ ਉਪਰੰਤ ਨੋਕਰੀ ਲਈ ਮੈਂ ਬਹੁਤ ਭਾਲ ਕੀਤੀ ਪਰ ਮੈਨੂੰ ਸਰਕਾਰੀ ਨੋਕਰੀ ਨਹੀਂ ਮਿਲੀ। ਇੱਕ ਸਾਲ ਖਜਲ ਖਵਾਰ ਹੋਣ ਉਪਰੰਤ ਮੈਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ,ਬਿਊਰੋ ਬਾਰੇ ਸੁਣਿਆ । ਮੈਂ ਉਸ ਦਫਤਰ ਵਿਖੇ ਗਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਈ ਅਪਣਾ ਕੰਮ ਕਾਜ ਖੋਲਣਾ ਚਾਹੁੰਦਾਂ ਹਾਂ ਤਾਂ ਉਹਨਾਂ ਨੇ ਮੈਨੂੰ ਕਾਮਨ ਸਰਵਿਸ ਸੈਂਟਰ ਲਈ ਗਾਈਡ ਕੀਤਾ ਅਤੇ ਅਪਲਾਈ ਕਰਨ ਲਈ ਕਿਹਾ ਅਤੇ ਮੈਨੂੰ ਮੋਕੇ ਤੇ ਹੀ ਅਪਲਾਈ ਕਰਵਾ ਦਿੱਤਾ।ਜਿਸ ਕਾਰਨ ਮੈਂ ਸੀ.ਐਸ.ਸੀ ਆਈ.ਡੀ ਅਪਲਾਈ ਕਰ ਸਕਿਆ ਅਤੇ ਅਪਣਾ ਕਾਰੋਬਾਰ ਸੁਰੂ ਕਰ ਸਕਿਆ। ਜੇਕਰ ਮੈਂ ਜਿਲ੍ਹਾ ਰੋਜ਼ਗਾਰ ਬਿਉਰੋ ਪਠਾਨਕੋਟ ਦੇ ਸੰਪਰਕ ਵਿਚ ਨਹੀਂ ਆਇਆ ਹੁੰੰਦਾ ਤਾਂ ਸਾਇਦ ਮੈਂ ਅਪਣੇ ਬਿਜਨਸ ਨੂੰ ਨਵੀਂ ਦਿਸ਼ਾ ਨਹੀਂ ਦੇ ਪਾਉਂਦਾ ।
ਅਨਮੋਲ ਨੇ ਕਿਹਾ ਕਿ ਉਹ ਬੇਰੋਜ਼ਗਾਰ ਪ੍ਰਾਰਥੀ ਨੂੰ ਜੋ ਪੜ੍ਹ ਲਿਖ ਕੇ ਨੋਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਤੁਹਾਨੂੰ ਨੋਕਰੀ ਨਹੀਂ ਮਿਲ ਰਹੀ ਤਾਂ ਤੁਸੀ ਅਪਣਾ ਬਿਜ਼ਨਸ ਸੁਰੂ ਕਰ ਸਕਦੇ ਹੋ ।ਜੇਕਰ ਕਿਸੇ ਲੋੜ ਵੰਦ ਕੋਲ ਅਪਣਾ ਬਿਜਨਸ ਸੁਰੂ ਕਰਨ ਲਈ ਪੈਸੇ ਨਹੀਂ ਹਨ ਤਾਂ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕਰਕੇ ਸਵੈ-ਰੋਜਗਾਰ ਦੀਆਂ ਸਕੀਮਾਂ ਦੀਆਂ ਜਾਣਕਾਰੀ ਲੈ ਕੇ ਆਪਣਾ ਕਾਰੋਬਾਰ ਸੁਰੂ ਕਰਨ ।
ਅਨਮੋਲ ਨੇ ਦੱਸਿਆ ਕਿ ਮੈਂ ਅਪਣੇ ਬਿਜਨਸ਼ ਤੋਂ ਸੰਤੁਸ਼ਟ ਹਾਂ । ਭਵਿੱਖ ਵਿਚ ਜੇਕਰ ਮੈਨੂੰ ਅਪਣੇ ਬਿਜਨਸ਼ ਨੂੰ ਹੋਰ ਵਧਾਉਣਾ ਪੈਂਦਾਂ ਹੈ ਤਾਂ ਮੈਂ ਰੋਜਗਾਰ ਬਿਉਰੋ ਦੀਆਂ ਸੇਵਾਂਵਾ ਜਰੂਰੀ ਲਵਾਂਗਾ। ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦ ਕਰਦਾ ਹਾਂ।