ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋ ਕੈਪੀਟਲ ਟਰੱਸਟ ਲਿਮਟਿਡ ਕੰਪਨੀ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ 17 ਅਤੇ 18 ਜੁਲਾਈ ਨੂੰ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਸੰਗਰੂਰ, 16 ਜੁਲਾਈ 2021 : ਪੰਜਾਬ ਸਰਕਾਰ ਦੁਆਰਾ ਘਰ -ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ, ਸੰਗਰੂਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋ ਕੈਪੀਟਲ ਟਰੱਸਟ ਲਿਮਟਿਡ ਕੰਪਨੀ ਦੇ ਸਹਿਯੋਗ ਨਾਲ ਮਿਤੀ 17 ਅਤੇ 18 ਜੁਲਾਈ 2021 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 10 ਵਜੇ ਤੋਂ4 ਵਜੇ ਤੱਕ ਫੀਜੀਕਲ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਪਲੇਸਮੈਂਟ ਕੈਂਪ ਕੈਪੀਟਲ ਟਰੱਸਟ ਕੰਪਨੀ ਦੇ ਦਫਤਰ ਅਨਾਜਮੰਡੀ ਸੰਗਰੂਰ ਵਿਖੇ ਲਗਾਇਆਜਾਵੇਗ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਬਾਰਵੀਂ ਅਤੇ ਉਸ ਤੋ ਵੱਧ ਯੋਗਤਾ ਵਾਲੇ ਪ੍ਰਾਰਥੀ (ਕੇਵਲ ਲੜਕੇ) ਜਿਨਾਂ ਦੀ ਉਮਰ 18 ਤੋਂ 28 ਸਾਲ ਤੱਕ ਹੈ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਨਿਯੋਜਕ ਵੱਲੋਂ ਫੀਲਡ ਐਗਜੀਕਿਊਟਿਵ ਦੀ ਭਰਤੀ ਲਈ ਅਸਾਮੀਆਂ ਅਧਿਸੂਚਿਤ ਕੀਤੀਆਂ ਗਈਆਂ ਹਨ ਜਿਸ ਦੀ ਤਨਖਾਹ 11000 ਤੋਂ 13000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 8872280441 ਅਤੇ 9855044227 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜਿਲੇ ਦੇ ਬੇਰੋਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਜਾਵੇ।