ਜਾਤੀ ਵਿਤਕਰੇ ਖਿਲਾਫ ਬਣੀ ਨੀਤੀ : ਜ਼ਿਲ੍ਹੇ ਦੇ ਸਮੂਹ ਦਲਿਤ ਸਰਪੰਚਾਂ ਨੇ ਡਾ ਸਿਆਲਕਾ ਨਾਲ ਕੀਤੀ ਮੁਲਾਕਾਤ
ਤਰਨ ਤਾਰਨ, 27 ਜੂਨ 2021: ਜ਼ਿਲ੍ਹਾ ਤਰਨ ਤਾਰਨ ਦੀਆਂ ਸਮੂਹ ਦਲਿਤ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਸੱਦੇ ਤੇ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਜ਼ਿਲ੍ਹਾ ਤਰਨ ਤਾਰਨ ਪਹੁੰਚੇ,ਜਿਥੇ ਉਨ੍ਹਾ ਨੇ ਸਰਪੰਚਾਂ ਨਾਲ ਪਿੰਡ ਘੂਰਕਵਿੰਡ ਤੇ ਪਲਾਸੌਰ ਵਿਖੇ ਪੜਾਅਵਾਰ ਮੀਟਿੰਗ ਕੀਤੀ।
ਇਸ ਮੌਕੇ ਕਮਿਸ਼ਨ ਦੇ ਨਾਲ ਮੁਲਾਕਾਤ ਕਰਨ ਮੌਕੇ ਸਰਪੰਚਾਂ ਨੇ ਭਲਾਈ ਵਿਭਾਗ ਰਾਹੀਂ ਮਿਲਣ ਵਾਲੀਆਂ ਲੋਕ ਪੱਖੀ ਯੋਜਨਾਂਵਾਂ ਨੂੰ ਪਿੰਡਾਂ ‘ਚ ਰਹਿ ਰਹੇ ਲੋੜਵੰਦ ਟੱਬਰਾਂ ਤੱਕ ਪੁਜੱਦਾ ਕਰਨ ਲਈ ਕਮਿਸ਼ਨ ਨੂੰ ਅਪੀਲ ਕੀਤੀ।ਇਸ ਮੌਕੇ ਪਿੰਡ ਘੁਰਕਵਿੰਡ ਦੇ ਸਰਪੰਚ ਸ੍ਰ ਗਰਮੇਜ ਸਿੰਘ,ਪਲਾਸੌਰ ਦੇ ਸਰਪੰਚ ਦਲਬਾਗ ਸਿੰਘ,ਰੂੜੇ ਅਮਲ ਦੇ ਸਰਪੰਚ ਤਰਸੇਮ ਸਿੰਘ,ਨਗੌਹਰ ਦੇ ਸਰਪੰਚ ਹਰਪਾਲ ਸਿੰਘ,ਬੁੱਗਾ ਦੇ ਸਰਪੰਚ ਕੁਲਵਿੰਦਰ ਸਿੰਘ,ਨੰਬੜਦਾਰ ਤਰਸੇਮ ਸਿੰਘ,ਸਰਪੰਚ ਗੁਰਜੰਟ ਸਿੰਘ ਆਦਿ ਨੇ ਪਿੰਡਾਂ ‘ਚ ਵੱਧ ਰਹੇ ਜਾਤੀ ਪਾੜੇ ਨੂੰ ਠੱਲ੍ਹਣ ਅਤੇ ਕਿਸਾਨ-ਮਜ਼ਦੂਰ ਦੀ ਦੇ ਆਪਸੇ ਰਿਸ਼ਤਿਆਂ ਨੂੰ ਤੋੜਨ ਵਾਲੇ ਵਰਤੇ ਜਾ ਰਹੇ ਹੱਥਕੰਡਿਆਂ ਨੂੰ ੁਨਸਤੋ ਨਾਬੂਤ ਕਰਨ ਲਈ ਬੇਨਤੀ ਕੀਤੀ।ਕਮਿਸ਼ਨ ਨੇ ਸਰਪੰਚਾਂ ਦੀ ਸੁਣਵਾਈ ਕਰਨ ਤੋਂ ਬਾਅਦ ਪ੍ਰੈਸ ਨੂੰ ਦੱਸਿਆ ਕਿ ਮੇਰਾ ਮਕਸਦ ਅਨੁਸੂਚਿਤ ਜਾਤੀ ਦੇ ਨਾਲ ਸਬੰਧਤ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣਨਾ ਸੀ ਅਤੇ ਪਤਾ ਜ਼ਮੀਨੀ ਪੱਧਰ ਤੇ ਖੁਦ ਪਹੁੰਚ ਕਰਕੇ ਹੋ ਰਹੇ ਜਾਤੀ ਵਿਤਕਰੇ ਸਬੰਧੀ ਪਤਾ ਲਗਾਉਂਣਾ ਸੀ।ਉਨ੍ਹਾ ਨੇ ਦੱਸਿਆ ਕਿ ਕਮਿਸ਼ਨ ਰਾਜ ਸਰਕਾਰ ਦੀਆਂ ਲੋਕ ਪੱਖੀ ਯੋਜਨਾਂਵਾਂ ਨੂੰ ਘਰ ਘਰ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਬਣਦੀ ਭੂਮਿਕਾ ਨਿਭਾਏਗਾ ਅਤੇ ਭਿੰਨ ਭੇਦ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।