ਗੰਗਾ ਜਲ ਨਾਲ ਤਿਆਰ ਕੋਰੋਨਾ ਵੈਕਸੀਨ ਦਾ ਕਲੀਨੀਕਲ ਟ੍ਰਾਇਲ
ਨਵੀਂ ਦਿੱਲੀ, ਜੁਲਾਈ 01, 2021: ਇਲਾਹਾਬਾਦ ਹਾਈਕੋਰਟ ਨੇ ਗੰਗਾ ਜਲ ਨਾਲ ਤਿਆਰ ਕੀਤੀ ਗਈ ਕੋਵਿਡ 19 ਵੈਕਸੀਨ ਦੇ ਕਲੀਨੀਕਲ ਟ੍ਰਾਇਲ ਦੀ ਇਜਾਜ਼ਤ ਦੇਣ ਦੀ ਮੰਗ ਵਿਚ ਦਾਖਲ ਪਟੀਸ਼ਨ ‘ਤੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਅਤੇ ਭਾਰਤ ਸਰਕਾਰ ਦੀ ਇਥਿਕਸ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਭਾਰਤ ਸਰਕਾਰ ਸਣੇ ਸਾਰੇ ਵਿਰੋਧੀਆਂ ਤੋਂ ਤਿੰਨ ਹਫਤੇ ਵਿਚ ਜਵਾਬ ਮੰਗਿਆ ਹੈ।
ਇਹ ਹੁਕਮ ਕਾਰਜਵਾਹਕ ਚੀਫ ਜਸਟਿਸ ਐੱਮ. ਐੱਨ. ਭੰਡਾਰੀ ਅਤੇ ਜਸਟਿਸ ਰਾਜੇਂਦਰ ਕੁਮਾਰ ਦੀ ਬੈਂਚ ਨੇ ਸੀਨੀਅਰ ਵਕੀਲ ਅਰੁਣ ਕੁਮਾਰ ਗੁਪਤਾ ਦੀ ਜਨਹਿਤ ਪਟੀਸ਼ਨ ‘ਤੇ ਦਿੱਤਾ ਹੈ।ਗੁਪਤਾ ਦਾ ਕਹਿਣਾ ਹੈ ਕਿ ਕਾਸ਼ੀ ਹਿੰਦੂ ਯੂਨੀਵਰਸਿਟੀ ਵਾਰਾਣਸੀ ਦੇ ਨਿਊਰੋਲਾਜੀ ਵਿਭਾਗ ਦੇ ਪ੍ਰੋਫੈਸਰ ਡਾ. ਵਿਜੇ ਨਾਥ ਮਿਸ਼ਰ ਦੀ ਅਗਵਾਈ ਵਿਚ ਡਾਕਟਰ ਦੀ ਟੀਮ ਨੇ ਗੰਗਾ ਜਲ ‘ਤੇ ਰਿਸਰਚ ਕਰ ਕੇ ਨੋਜ਼ਲ ਸਪ੍ਰੇ ਵੈਕਸੀਨ ਤਿਆਰ ਕੀਤੀ ਹੈ, ਜੋ ਸਿਰਫ 30 ਰੁਪਏ ਵਿਚ ਲੋਕਾਂ ਨੂੰ ਕੋਰੋਨਾ ਤੋਂ ਰਾਹਤ ਦੇ ਸਕਦੀ ਹੈ।
ਇਸ ਦੀ ਰਿਪੋਰਟ ਤਿਆਰ ਕਰ ਕੇ ਇਥਿਕਸ ਕਮੇਟੀ ਨੂੰ ਭੇਜੀ ਗਈ ਹੈ ਅਤੇ ਕਲੀਨਿਕਲ ਟ੍ਰਾਇਲ ਦੀ ਇਜਾਜ਼ਤ ਮੰਗੀ ਗਈ ਹੈ, ਪਰ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਬੀ.ਐੱਚ.ਯੂ. ਦੇ ਡਾਕਟਰ ਦਾ ਦਾਅਵਾ ਹੈ ਕਿ ਵਾਇਰੋ ਫੇਜ਼ ਥੈਰੇਪੀ ਨਾਲ ਕੋਰੋਨਾ ਦਾ ਖਾਤਮਾ ਕੀਤਾ ਜਾ ਸਕਦਾ ਹੈ। ਅਜੇ ਤੱਕ ਜਿੰਨੀ ਵੀ ਵੈਕਸੀਨ ਹੈ ਉਹ ਵਾਇਰਸ ਨੂੰ ਡਿਐਕਟਿਵ ਕਰਦੀ ਹੈ, ਜਦੋਂ ਕਿ ਗੰਗਾ ਜਲ ਨਾਲ ਪ੍ਰਸਤਾਵਿਤ ਵੈਕਸੀਨ ਕੋਰੋਨਾ ਨੂੰ ਖਤਮ ਕਰ ਦੇਵੇਗੀ। ਬੀ.ਐੱਚ.ਯੂ. ਡਾਕਟਰਾਂ ਦੀ ਟੀਮ ਨੇ ਆਈ.ਸੀ.ਐੱਮ.ਆਰ. ਅਤੇ ਆਯੁਸ਼ ਮੰਤਰਾਲਾ ਨੂੰ ਕਲੀਨਿਕਲ ਟ੍ਰਾਇਲ ਦੀ ਇਜਾਜ਼ਤ ਲਈ ਖੋਜ ਪ੍ਰਸਤਾਵ ਭੇਜਿਆ ਹੈ। ਇਨ੍ਹਾਂ ਵਲੋਂ ਕੋਈ ਦਿਲਚਸਪੀ ਨਹੀਂ ਲਈ ਜਾ ਰਹੀ ਹੈ।
ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਆਯੁਸ਼ ਮੰਤਰਾਲਾ ਅਤੇ ਆਈ.ਸੀ.ਐੱਮ.ਆਰ. ਨੂੰ ਡਾ. ਵੀ.ਐੱਨ. ਮਿਸ਼ਰ ਦੀ ਟੀਮ ਨੂੰ ਕਲੀਨਿਕਲ ਟ੍ਰਾਇਲ ਦੀ ਇਜਾਜ਼ਤ ਦੇਣ ਦਾ ਸਮਾਦੇਸ਼ ਜਾਰੀ ਕੀਤਾ ਜਾਵੇ ਅਤੇ ਪੁਣੇ ਦੇ ਵਾਇਰੋਲਾਜੀ ਲੈਬ ਵਿਚ ਗੰਗਾ ਜਲ ਨਾਲ ਤਿਆਰ ਵੈਕਸੀਨ ਦਾ ਟੈਸਟ ਕਰਵਾਇਆ ਜਾਵੇ। ਖੋਜ ਪ੍ਰਸਤਾਵ ਰਾਸ਼ਟਰਪਤੀ ਨੂੰ ਵੀ ਭੇਜਿਆ ਗਿਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੰਗਾ ਜਲ ਦਾ ਕਲੀਨਿਕਲ ਟ੍ਰਾਇਲ ਕਰ ਕੇ ਕੋਰੋਨਾ ਨੂੰ ਜੜੋਂ ਖਤਮ ਕਰਨ ਦੀ ਵੈਕਸੀਨ ਤਿਆਰ ਕੀਤੀ ਜਾ ਸਕਦੀ ਹੈ। ਯਾਚੀ ਦਾ ਕਹਿਣਾ ਹੈ ਕਿ 1896 ਵਿਚ ਬ੍ਰਿਟਿਸ਼ ਬੈਕਟੀਰੀਓਲਾਜਿਸਟ ਅਨੇਸਟ ਹਾਕਿੰਸ ਨੇ ਗੰਗਾ ਜਲ ‘ਤੇ ਖੋਜ ਕੀਤੀ ਸੀ।