ਕਿਸਾਨ ਔਰਤਾਂ ਨੂੰ ਬੇਕਰੀ ਉਤਪਾਦ ਬਣਾਉਣ ਲਈ ਦਿੱਤੀ ਗਈ ਇਕ ਰੋਜ਼ਾ ਸਿਖਲਾਈ
ਫਾਜ਼ਿਲਕਾ, 15 ਜੁਲਾਈ 2021 : ਕਿਸਾਨੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਤਰ੍ਹਾਂ-ਤਰ੍ਹਾਂ ਦੀ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨੀ ਕਾਰੋਬਾਰ ਨੂੰ ਉਤਸਾਹਿਤ ਕਰਨ ਲਈ ਸਹਾਇਕ ਧੰਦੇ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਦਾਂ ਹੈ ਜਿਸ ਤਹਿਤ ਵਿਭਾਗਾਂ ਰਾਹੀਂ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ਤਹਿਤ ਕਿਸਾਨ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਬੇਕਰ ਉਤਪਾਦ ਬਣਾਉਣ ਦੀ ਟੇ੍ਰਨਿੰਗ ਦਿੱਤੀ ਗਈ। ਇਹ ਜਾਣਕਾਰੀ ਬੀ.ਟੀ.ਐਮ. ਰਾਜਦਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਕਿਸਾਨ ਔਰਤਾਂ ਨੂੰ ਆਤਮਾ ਸਕੀਮ ਅਧੀਨ ਇਕ ਦਿਨ ਦੀ ਟੇ੍ਰਨਿੰਗ ਬਠਿੰਡਾ ਵਿਖੇ ਆਈ.ਆਈ. ਐਫ.ਪੀ.ਟੀ. ਵਿਖੇ ਕਰਵਾਈ ਗਈ।ਇਸ ਦੌਰਾਨ ਔਰਤਾਂ ਨੂੰ ਬੇਕਰੀ ਉਤਪਾਦ ਬਣਾਉਣ ਦੀ ਸਿਖਲਾਈ ਦਿੱਤੀ ਗਈ ਤਾਂ ਜ਼ੋ ਔਰਤਾਂ ਸਵੈ ਰੋਜ਼ਗਾਰ ਦੇ ਕਾਬਲ ਬਣ ਕੇ ਆਪਣੀ ਆਮਦਨ ਪੈਦਾ ਕਰ ਸਕਣ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਬਲਾਕਾਂ ਵਿਚੋਂ ਕੁਲ 40 ਕਿਸਾਨ ਔਰਤਾਂ ਨੇ ਟ੍ਰੇਨਿੰਗ ਵਿਚ ਭਾਗ ਲਿਆ।
ਕਿਸਾਨ ਔਰਤਾਂ ਨੂੰ ਬੇਕਰੀ ਉਤਪਾਦ ਦੀ ਪ੍ਰੈਕਟੀਕਲ ਟੇ੍ਰਨਿੰਗ ਦਿੱਤੀ ਗਈ ਅਤੇ ਟੇ੍ਰਨਿੰਗ ਦਾ ਸਰਟੀਫਿਕੇਟ ਵੀ ਸਿਖਿਆਰਥੀਆਂ ਨੂੰ ਮੁਹੱਈਆ ਕਰਵਾਏ ਗਏ।