ਐਸ.ਬੀ.ਆਈ. ਨੇ ਸਥਾਪਨਾ ਦਿਵਸ ’ਤੇ ਲਗਾਏ 5000 ਤੋਂ ਵੱਧ ਪੌਦੇ
ਸੰਗਰੂਰ, 2 ਜੁਲਾਈ 2021 :ਸਟੇਟ ਬੈਂਕ ਆਫ ਇੰਡੀਆ ਨੇ ਆਪਣਾ ਸਥਾਪਨਾ ਦਿਵਸ ਵੱਖ-ਵੱਖ ਜਗ੍ਹਾ ’ਤੇ ਬੂਟੇ ਲਾ ਕੇ ਮਨਾਇਆ। ਇਹ ਜਾਣਕਾਰੀ ਐਲ.ਡੀ.ਐਮ ਸਾਲਿਨੀ ਮਿੱਤਲ ਨੇ ਦਿੱਤੀ।
ਸਾਲਿਨੀ ਮਿੱਤਲ ਨੇ ਕਿਹਾ ਕਿ ਸਥਾਪਨਾ ਦਿਵਸ ’ਤੇ ਐਸ.ਬੀ.ਆਈ ਨੇ ਪੂਰੇ ਭਾਰਤ ਵਿੱਚ ਪੌਦੇ ਲਗਾਉਣ ਦੇ ਨੇਕ ਕੰਮ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਡਰਾਇਵ ਤਹਿਤ ਐਸ.ਬੀ.ਆਈ ਖੇਤਰੀ ਵਪਾਰ ਦਫਤਰ ਸੰਗਰੂਰ ਨੇ ਜ਼ਿਲ੍ਹੇ ਦੀਆਂ ਆਪਣੀਆਂ ਸਾਖਾਵਾਂ ਨਾਲ ਮਿਲ ਕੇ ਵੱਖ-ਵੱਖ ਸਰਕਾਰੀ ਦਫਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ 5000 ਤੋਂ ਵੱਧ ਪੌਦੇ ਲਗਾਏ।
ਉਨ੍ਹਾਂ ਕਿਹਾ ਕਿ ਇਸ ਮੌਕੇ ਜੀ.ਐਸ.ਐਸ. ਗਰਲਜ਼ ਸਕੂਲ ਸੰਗਰੂਰ, ਜੀ.ਐਸ.ਐਸ. ਥੈਲਸਾ, ਬਡਰੁੱਖਾਂ, ਸਰਕਾਰੀ ਸਕੂਲ (ਲੜਕੇ) ਸੰਗਰੂਰ, ਮੈਰੀਟੋਰੀਅਸ ਸਕੂਲ ਘਬਦਾਂ, ਪੀ.ਜੀ.ਐਮ.ਈ.ਆਰ. ਘਬਦਾਂ, ਜੀ.ਆਰ.ਸੀ ਸੰਗਰੂਰ, ਜ਼ਿਲ੍ਹਾ ਪ੍ਰਬੰਧਕੀ ਕੰਪਲਕੈਸ ਸੰਗਰੂਰ ਅਤੇ ਕਈ ਹੋਰ ਦਫਤਰਾਂ ਵਿਚ ਪੌਦੇ ਲਗਾਏ ਗਏ।
ਉਨ੍ਹਾਂ ਕਿਹਾ ਕਿ ਐਸ.ਬੀ.ਆਈ. ਦਾ ਉਦੇਸ ਵਾਤਾਵਰਣ ਨੂੰ ਬਚਾ ਕੇ ਮਨੁੱਖਤਾ ਨੂੰ ਬਚਾਉਣਾ ਹੈ। ਇਸ ਮੌਕੇ ਖੇਤਰੀ ਪ੍ਰਬੰਧਕ ਸ੍ਰੀ ਅਨੰਦ ਗੁਪਤਾ, ਸੀ.ਐੱਮ. ਐੱਫ. ਆਈ ਸ੍ਰੀ. ਜੀ ਐਸ ਅਤੇ ਸ੍ਰੀ ਅਵਿਨਾਸ ਚੰਦਰ ਨੇ ਮੌਜੂਦ ਸਨ।