ਐਮ.ਐਮ.ਯੂ. ਰਾਹੀਂ ਦੂਰ ਪੈਂਦੇ ਪਿੰਡਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ: ਸਿਵਲ ਸਰਜਨ
ਸੰਗਰੂਰ, 12 ਜੁਲਾਈ 2021 : ਦੂਰ-ਦੁਰਾਡੇ ਪੈਂਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ‘ਮੋਬਾਈਲ ਮੈਡੀਕਲ ਯੂਨਿਟ’ ਸ਼ੁਰੂ ਕੀਤੀ ਗਈ ਹੈ। ਇਸ ਸਬੰਧ ਵਿਚ ਸਿਵਲ ਸਰਜਨ ਸੰਗਰੂਰ ਵੱਲੋਂ ਐਮ.ਐਮ.ਯੂ ਲਈ ਜੁਲਾਈ ਮਹੀਨੇ ਦਾ ਟੂਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਦੂਰ ਦੁਰਾਡੇ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੋਬਾਈਲ ਮੈਡੀਕਲ ਯੂਨਿਟ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਦਾ ਹਰ ਮਹੀਨੇ ਦੇ ਆਖੀਰ ਵਿਚ ਟੂਰ ਪ੍ਰੋਗਰਾਮ ਜਾਰੀ ਕੀਤਾ ਜਾਂਦਾ ਹੈ ਜਿਸ ਤਹਿਤ ਇਹ ਯੂਨਿਟ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਉਨਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਇਹ ਮੋਬਾਈਲ ਯੂਨਿਟ ਬਲਾਕ ਕੌਹਰੀਆਂ ਦੇ ਪਿੰਡਾਂ ਵਿਚ ਜਾਵੇਗੀ।
ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ 13 ਜੁਲਾਈ ਨੂੰ ਪਿੰਡ ਸਫੀਪੁਰ ਕਲਾਂ, 14 ਜੁਲਾਈ ਨੰੂ ਗੁੱਜਰਾਂ, 15 ਜੁਲਾਈ ਨੰੂਫਲੇੜਾ, 16 ਜੁਲਾਈ ਨੂੰ ਖਡਿਆਲ, 17 ਜੁਲਾਈ ਨੂੰ ਰਤਨਗੜ ਸਿੰਧੜਾ, 19 ਜੁਲਾਈ ਨੂੰ ਸਤੌਜ, 20 ਜੁਲਾਈ ਨੂੰ ਫਤਿਹਗੜ, 22 ਜੁਲਾਈ ਨੂੰ ਜਨਾਲ, 23 ਜੁਲਾਈ ਨੂੰ ਘਾਸੀਵਾਲ, 24 ਜੁਲਾਈ ਨੂੰ ਬਿਰਧ ਆਸ਼ਰਮ ਬਡਰੁੱਖਾਂ, ਜ਼ਿਲਾ ਜੇਲ ਸੰਗਰੂਰ, 26 ਜੁਲਾਈ ਨੂੰ ਅਮਰੂ ਕੋਟੜਾ, 27 ਜੁਲਾਈ ਨੂੰ ਰਟੋਲਾਂ, 28 ਜੁਲਾਈ ਨੰੂ ਢਡਿਆਲ, 29 ਜੁਲਾਈ ਨੂੰ ਭੈਣੀ, 30 ਜੁਲਾਈ ਨੂੰ ਤੂਰਬੰਜਾਰਾ ਤੇ 31 ਜੁਲਾਈ ਨੂੰ ਪਿੰਡ ਰੋਗਲਾ ਵਿਖੇ ਜਾਵੇਗੀ।
ਸਿਵਲ ਸਰਜਨ ਨੇ ਕਿਹਾ ਕਿ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਆਮ ਚੈਕਅੱਪ ਤੋਂ ਇਲਾਵਾ ਐਕਸ-ਰੇ, ਈ.ਸੀ.ਜੀ. ਤੇ ਐਚ.ਬੀ., ਸੂਗਰ ਆਦਿ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਨਾਂ ਦੱਸਿਆ ਇਸ ਯੂਨਿਟ ਦੁਆਰਾ ਮੁਫ਼ਤ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।