ਆਪਣੀ ਔਲਾਦ ਤੋਂ ਪ੍ਰੇਸ਼ਾਨ ਬਜੁਰਗ ਨੇ ਐਸ. ਐਸ. ਪੀ ਕੌਲ ਲਗਾਈ ਗੁਹਾਰ
ਜਲੰਧਰ, 13 ਜੁਲਾਈ 2021 : ਸੁਖਦੇਵ ਸਿੰਘ ਸਹੋਤਾ (ਸੀਨੀਅਰ ਸਿਟੀਜ਼ਨ) ਪੁੱਤਰ ਸ. ਪ੍ਰੀਤਮ ਸਿੰਘ, ਵਾਸੀ ਪਿੰਡ ਦੇਸਲਪੁਰ, ਡਾਕਖਾਨਾ ਅਠੌਲਾ, ਜਿਲਾ ਜਲੰਧਰ ਦੇ ਰਹਿਣ ਵਾਲੇ ਇਕ 72 ਸਾਲਾਂ ਬਜੂਰਗ ਨੇ ਐਸਐਸਪੀ ਜਲੰਧਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇਕੇ ਗੁਹਾਰ ਲਗਾਈ ਹੈ ਕਿ ਉਸ ਦੇ 4 ਲੜਕੇ ਹਨ ਚਾਰਾਂ ਵਿਚੋ 2 ਲੜਕਿਆਂ ਨੇ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਹੈ ਇਕ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ 20 ਸਾਲ ਪਹਿਲਾਂ ਘਰ ਛੱਡ ਕੇ ਪਿੰਡ ਦੇ ਹੀ ਰਹਿਣ ਵਾਲੇ ਲੱਲੀ ਪੁੱਤਰ ਬਾਰੂ ਦੇ ਘਰ ਰਹਿ ਰਿਹਾ ਸੀ ਸਾਡੇ ਕਈ ਵਾਰ ਸਮਝਾਉਣ ਤੇ ਵੀ ਉਹ ਘਰ ਨਹੀ ਸੀ ਪਰਤਿਆ ਅਤੇ ਦੂਸਰਾ ਲੜਕਾ ਪ੍ਰਭਜੋਤ ਸਿੰਘ ਵੀ ਬੂਰੀ ਸੰਗਤ ਵਿਚ ਫਸਿਆ ਹੋਣ ਕਰਕੇ ਮੇਰੇ ਕਹਿਣੇਕਾਰ ਵਿਚ ਨਹੀ ਸੀ ਇਸ ਕਰਕੇ ਮੈਂ ਇਹਨਾ ਨੂੰ ਪਹਿਲਾ ਹੀ ਆਪਣੀ ਜਾਇਦਾਦ ਵਿਚੋਂ ਬੇ-ਦਖਲ ਕਰ ਚੁੱਕਾਂ ਹਾਂ ਸੁਖਦੇਵ ਸਿੰਘ ਨੇ ਅਗੇ ਅਰੋਪ ਲਗਾਉਦੇ ਹੋਏ ਦਸਿਆ ਕਿ ਮੇਰਾ ਲੜਕਾ ਪ੍ਰਭਜੋਤ ਸਿੰਘ ਉਰਫ ਨੰਦੀ ਅਤੇ ਇਸ ਦੀ ਘਰਵਾਲੀ ਸਪਨਾ ਅਤੇ ਦੂਸਰਾ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ ਅਤੇ ਇਹਨਾਂ ਦੇ ਸਹਿਯੋਗੀ ਸੁੱਚਾ ਉਰਫ ਲੱਲੀ ਪੁੱਤਰ ਬਾਰੂ ਅਤੇ ਇਸਦੀ ਘਰਵਾਲੀ ਅਲਕਾ, ਵਾਸੀਆਨ ਪਿੰਡ ਦੇਸਲਪੁਰ, ਡਾਕਖਾਨਾ ਅਠੌਲਾ, ਜਿਲਾ ਜਲੰਧਰ ਮੈਨੂੰ ਅਤੇ ਮੇਰੀ ਪਤਨੀ ਸਾਨੂੰ ਦੋਨਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦੇ ਹਨ ਜਦਕਿ ਮੈਂ ਆਪਣੇ ਦੋਨੇ ਲੜਕਿਆਂ ਨੂੰ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ ਅਤੇ ਅਜੇ ਵੀ ਮੇਰੇ ਦੋਨੇ ਲੜਕੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਸਾਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਦੇ ਹਨ ਤੇ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੰਦੇ ਹਨ ।
ਮੈਂ ਪੈਰਾਲਾਈਜ਼, ਸ਼ੁਗਰ, ਕਿੱਡਨੀ, ਗੁਰਦਾ, ਹਾਰਟ, ਹਾਈ ਬੀ.ਪੀ ਆਦਿ ਦਾ ਮਰੀਜ਼ ਹਾਂ ਅਤੇ ਮੇਰੇ ਉਪਰੋਕਤ ਦੋਨੇ ਲੜਕੇ ਅਤੇ ਇਹਨਾਂ ਦੇ ਸਾਥੀ ਮੇਰੇ ਪਾਸੋਂ ਮੇਰੀ ਜਾਇਦਾਦ ਨੂੰ ਜ਼ਬਰਦਸਤੀ ਆਪਣੇ ਨਾਮ ਕਰਵਾਉਣਾ ਚਾਹੁੰਦੇ ਹਨ ਅਤੇ ਇਹ ਮੈਨੂੂੰ ਧਮਕਾ ਕੇ ਬਾਰ-ਬਾਰ ਦਬਾਅ ਬਣਾ ਰਹੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਮੈਂ ਉਹਨਾਂ ਦੇ ਨਾਮ ਤੇ ਪ੍ਰਾਪਰਟੀ ਨਾ ਕੀਤੀ ਤਾਂ ਅਸੀਂ ਜ਼ਬਰਦਸਤੀ ਕਬਜ਼ਾ ਕਰਕੇ ਤੁਹਾਨੂੰ ਘਰੋ ਬਾਹਰ ਕੱਢ ਦੇਣਾ ਹੈ ਅਤੇ ਜਗਾ ਵੀ ਆਪਣੇ ਨਾਮ ਕਰਵਾ ਲੈਣੀ ਹੈ ।
ਇਥੇ ਇਹ ਵੀ ਦੱਸਣ ਯੋਗ ਹੈ ਮੇਰੇ ਦੋਨੇ ਲੜਕਿਆਂ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਮਿਤੀ 18-06-2021 ਤੋਂ ਸਾਨੂੰ ਦੋਵੇਂ ਪਤੀ-ਪਤਨੀ ਨੂੰ ਮਾਰ ਕੱੁਟ ਕੇ ਅਤੇ ਕਮਰੇ ਅੰਦਰ ਬੰਦ ਕਰਕੇ ਸਾਡੇ ਨਾਲ ਦੇ ਕਮਰੇ ਵਿੱਚ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਕਹਿੰਦੇ ਹਨ ਕਿ ਜੇਕਰ ਤੁਸੀਂ ਸਾਡੀ ਕੰਪਲੇਟ ਕੀਤੀ ਤਾਂ ਅਸੀਂ ਤੁਹਾਨੂੰ ਜਾਨੋ ਮਾਰ ਦੇਣਾ ਹੈ । ਮੈਂ ਇਸ ਸਬੰਧੀ ਪਹਿਲਾਂ ਵੀ ਡੀ.ਐਸ.ਪੀ ਕਰਤਾਰਪੁਰ ਅਤੇ ਚੌਂਕੀ ਇੰਚਾਰਜ, ਆਧੀ ਖੂਹੀ, (ਮੰਡ) ਕਪੂਰਥਲਾ ਰੋਡ, ਜਿਲਾ ਜਲੰਧਰ ਨੂੰ ਦਰਖਾਸਤ ਦੇ ਚੱੁਕਾ ਹਾਂ ਅਤੇ ਇਸਦੇ ਬਾਬਤ ਅੱਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ । ਮੇਰੇ ਦੋਨੇ ਲੜਕੇ ਆਪਣੀ ਜਾਣ ਪਹਿਚਾਣ ਅਤੇ ਰਸੂਖ ਦੇ ਨਾਲ ਕੋਈ ਕਾਰਵਾਈ ਨਹੀਂ ਹੋਣ ਦੇ ਰਹੇ ।
ਸੁਖਦੇਵ ਸਿੰਘ ਨੇ ਅਗੇ ਐਸ. ਐਸ. ਪੀ. ਜਲੰਧਰ ਦਿਹਾਤੀ ਪਾਸ ਗੁਹਾਰ ਲਗਾਈ ਹੈ ਕਿ ਮੈਨੂੰ ਅਤੇ ਮੇਰੀ ਪਤਨੀ ਨੂੰ ਆਪਣੇ ਲੜਕੇ ਪ੍ਰਭਜੋਤ ਸਿੰਘ ਉਰਫ ਨੰਦੀ ਅਤੇ ਇਸ ਦੀ ਘਰਵਾਲੀ ਸਪਨਾ ਅਤੇ ਦੂਸਰਾ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ ਅਤੇ ਇਹਨਾਂ ਦੇ ਸਹਿਯੋਗੀ ਸੁੱਚਾ ਉਰਫ ਲੱਲੀ ਪੁੱਤਰ ਬਾਰੂ ਅਤੇ ਇਸਦੀ ਘਰਵਾਲੀ ਅਲਕਾ ਤੋਂ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਡਰ ਹੈ। ਇਸ ਲਈ ਇਹਨਾ ਵਿਅਕਤੀਆਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।