ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਦੋ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ :- ਵਿਧਾਇਕ ਘੁਬਾਇਆ
ਫ਼ਾਜ਼ਿਲਕਾ 3 ਜੁਲਾਈ 2021 : ਸ. ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਵੱਖ ਵੱਖ ਪਿੰਡਾਂ ਦੇ ਤੂਫਾਨੀ ਦੋਰੇ ਕਰਦਿਆਂ ਅੱਧੀ ਦਰਜਨ ਦੇ ਪਿੰਡਾਂ ਚ ਵਿਕਾਸ ਕਾਰਜਾਂ ਦੇ ਕੰਮ ਪੂਰੇ ਹੋਣ ਉਪਰੰਤ ਸੜਕਾ, ਪਾਣੀ ਦੇ ਨਿਕਾਸ ਲਈ ਨਾਲਿਆਂ, ਬਿਜਲੀ ਘਰ ਬਿਲਡਿੰਗ, ਨਹਿਰੀ ਪਾਣੀ ਦੇ ਖਾਲ ਆਦਿ ਦੇ ਉਦਘਾਟਨ ਕੀਤੇ | ਵਿਧਾਇਕ ਘੁਬਾਇਆ ਨੇ ਦੱਸਿਆ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਸੁਨੀਲ ਜਾਖੜ ਜੀ ਸੂਬਾ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਨੇਕਾਂ ਪਿੰਡਾਂ ਚ ਵਿਕਾਸ ਕਾਰਜਾਂ ਦੇ ਕੰਮਾਂ ਦੀ ਹਨੇਰੀ ਆਈ ਹੋਈ ਹੈ ਜੋ ਅੱਜ ਛੇ ਪਿੰਡਾਂ ਚ ਲਗਪਗ 2 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਪੂਰੇ ਕੀਤੇ ਗਏ ਹਨ | ਘੁਬਾਇਆ ਜੀ ਨੇ ਕਿਹਾ ਕਿ ਪਿੰਡ ਤੁਰਕਾ ਵਾਲੀ, ਖੂਈ ਖੇੜਾ, ਲੱਖੇ ਵਾਲੀ ਢਾਬ, ਖਿਓਵਾਲੀ, ਰੂਪਨਗਰ ਅਤੇ ਜੰਡ ਵਾਲਾ ਮੀਰਾ ਸਾਘਲਾ ਦੇ ਪਿੰਡਾਂ ਚ ਅਪਣੀ ਕਾਂਗਰਸ ਪਾਰਟੀ ਦੀ ਟੀਮ ਸਮੇਤ ਗਏ ਅਤੇ ਉਨ੍ਹਾਂ ਪਿੰਡ ਵਾਸੀਆਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਈਆ | ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜੋ ਬਿਜਲੀ ਦੇ ਕਟ ਵੀ ਜਲਦ ਬੰਦ ਕੀਤੇ ਜਾਣਗੇ |
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਕੇ ਅਤੇ ਕੁਝ ਨਵੀਆਂ ਸੜਕਾ ਦਾ ਨਿਰਮਾਣ ਜਲਦ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ | ਘੁਬਾਇਆ ਨੇ ਪਿੰਡ ਜੰਡ ਵਾਲਾ ਮੀਰਾ ਸਾਘਲਾ ਦੇ ਲੋਕਾਂ ਦੀ ਸ਼ਕਾਇਤ ਮੁਤਾਬਿਕ ਨਹਿਰੀ ਪਾਣੀ ਘੱਟ ਆਉਣ ਕਾਰਨ ਖੁਦ ਜਾ ਕੇ ਨਹਿਰੀ ਟਾਇਲ ਦਾ ਨਿਰੀਖਣ ਕੀਤਾ ਅਤੇ ਮੌਕੇ ਤੇ ਐਕਸੀਅਨ ਨਹਿਰੀ ਨੂੰ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਪੂਰਾ ਪਾਣੀ ਦੇਣ ਦੇ ਸਖ਼ਤ ਆਦੇਸ਼ ਜਾਰੀ ਕੀਤੇ | ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿਸਾ ਲਿਆ ਤਾਂ ਲੋਕਾਂ ਦੀਆ ਸਮਸਿਆਵਾ ਨੂੰ ਮੌਕੇ ਤੇ ਹੱਲ ਕੀਤਾ ਜਾ ਸਕੇ |
ਇਸ ਮੌਕੇ ਐਡਵੋਕੇਟ ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਬਿੱਟੁ ਕੰਬੋਜ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਪਾਲ ਚੰਦ ਵਰਮਾ ਐਮ ਸੀ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਬਲਦੇਵ ਰਾਜ ਕੰਬੋਜ ਸਰਪੰਚ ਤੁਰਕਾ ਵਾਲੀ, ਚੰਦਰ ਪ੍ਰਕਾਸ਼ ਕੰਬੋਜ ਸਰਪੰਚ ਜੰਡ ਵਾਲਾ ਮੀਰਾ ਸਾਘਲਾ, ਸੁਰਿੰਦਰ ਕੰਬੋਜ ਸਰਪੰਚ ਆਲਮ ਸ਼ਾਹ, ਜੋਗਿੰਦਰ ਪਾਲ ਗੁਲਾਬੀ ਕੰਬੋਜ ਸਰਪੰਚ ਲਾਧੂਕਾ, ਕੇਵਲ ਕ੍ਰਿਸ਼ਨ ਕੰਬੋਜ ਸਰਪੰਚ ਢਾਣੀ ਕੁਲਵੰਤ ਸਿੰਘ,ਰਾਧੇਸ਼ਾਮ ਐਮ ਸੀ ਅਸ਼ਵਨੀ ਕੁਮਾਰ ਐਮ, ਜਗਦੀਸ਼ ਕੁਮਾਰ ਬਸਵਾਲਾ ਜੀ, ਪੰਮਾ ਰਾਇ ਪ੍ਰਧਾਨ ਟਰੱਕ ਯੂਨੀਅਨ ਫਾਜ਼ਿਲਕਾ, ਬਾਉ ਰਾਮ ਉੱਪ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਮਹਾਵੀਰ ਐਮ ਸੀ, ਗੌਰਵ ਨਾਰੰਗ ਸੀਨੀਅਰ ਨੇਤਾ ਕਾਂਗਰਸ ਪਾਰਟੀ, ਸੁਰੇਸ਼ ਕੰਬੋਜ, ਸ਼ਿੰਦਾ ਕੰਬੋਜ ਨੂਰ ਸਮੰਦ, ਰਾਜ ਕੁਮਾਰ ਕੰਬੋਜ, ਡਾ ਆਤਮਾ ਰਾਮ ਕੰਬੋਜ, ਡਾ ਚੰਬਾ ਰਾਮ ਕੰਬੋਜ, ਸਤਨਾਮ ਕੰਬੋਜ ਪੰਚ, ਜਵਾਹਰਾ ਰਾਮ ਕੰਬੋਜ, ਪ੍ਰਲਾਦ ਸਹਾਰਨ, ਰਮਨ ਝੁਰੜ ਸਰਪੰਚ, ਕੁਲਵੰਤ ਸਿੰਘ ਮਦਾਨ, ਬਾਵਾ ਹਲਵਾਈ, ਰੌਸ਼ਨ ਲਾਲ ਪ੍ਰਜਾਪਤ, ਹਰੀਸ਼ ਕੁਮਾਰ ਠੱਕਰ, ਸ਼ੀਲਾ ਐਮ ਸੀ, ਅਸ਼ੋਕ ਕੁਮਾਰ, ਬੋਹੜ ਪਟਵਾਰੀ, ਕੁੰਦਨ ਲਾਲ ਪੰਚ, ਕਰਮਜੀਤ ਸਿੰਘ ਪੰਚ, ਇਕਬਾਲ ਸਿੰਘ, ਜਸਵਿੰਦਰ ਕੌਰ ਪੰਚ, ਸ਼ੀਲਾ ਰਾਣੀ ਪੰਚ, ਮਨਜੀਤ ਕੌਰ ਪੰਚ ਸਿਮਰਨ ਪੰਚ, ਕਮਲੇਸ਼ ਰਾਣੀ ਪੰਚ, ਸੁਰਜੀਤ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਹਰਬੰਸ ਸਿੰਘ ਪੀ ਏ, ਅਸ਼ੋਕ ਕੁਮਾਰ ਨਾਗਵੰਸ਼ੀ, ਬਲਦੇਵ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ, ਨੀਲਾ ਮਦਾਨ, ਮੁਖਤਿਆਰ ਸਿੰਘ ਲਾਧੂਕਾ, ਲਕੀ, ਅਵੀ, ਸੰਤੋਖ ਸਿੰਘ ਚੱਕ ਬਜੀਦਾ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ |