ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਸੰਗਰੂਰ ਵਿਖੇ ਮਨਾਇਆ ਜਾਵੇਗਾ: ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ
ਸੰਗਰੂਰ, 18 ਜੂਨ:
21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਇਸ ਵਾਰ ਸੰਗਰੂਰ ਜ਼ਿਲ੍ਹੇ `ਚ ਮਨਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ ਰਵੀ ਡੂਮੜਾ ਨੇ ਕਿਹਾ ਹੈ ਕਿ ਕੋਵਿਡ-19 ਗਲੋਬਲ ਹੈਲਥ ਐਮਰਜੈਂਸੀ ਦੇ ਕਾਰਨ, ਇਸ ਸਾਲ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ।
ਡਾ ਡੂਮੜਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗ ਦੀ ਯੋਗ ਦਿਵਸ ਆਯੋਜਿਕ ਟੀਮ ਨੂੰ ਰਾਜ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਦਿੱਤੇ। ਡਾ ਡੂਮੜਾ ਨੇ ਰਾਜ ਪੱਧਰੀ ਯੋਗ ਦਿਵਸ ਦਾ ਬੈਨਰ ਰਿਲੀਜ਼ ਕਰਦਿਆਂ ਕਿਹਾ ਕਿ ਯੋਗ ਦਿਵਸ ਵਾਲੇ ਦਿਨ ਲੋਕ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰਨਗੇ। ਇਸ ਲਈ ਆਯੂਰਵੈਦਿਕ ਵਿਭਾਗ ਵੱਲੋਂ ਆਨ ਲਾਈਨ ਯੋਗ ਕਰਨ ਲਈ ਡਿਜਿਟਲ ਲਿੰਕ : https://www.facebook.com/
ਸੁਪਰਡੈਂਟ ਆਯੂਰਵੈਦਾ ਸ਼੍ਰੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਯੋਗ ਦਿਵਸ ਦਾ ਥੀਮ “ਬੀ ਵਿਦ ਯੋਗਾ – ਬੀ ਐਟ ਹੋਮ” ਹੈ, ਜਿਸ ਨੂੰ ਸਫਲ ਕਰਨ ਲਈ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਕੋਵਿਡ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਡਾ ਰਵੀ ਕਾਂਤ ਮਦਾਨ ਨੇ ਕਿਹਾ ਕਿ ਯੋਗ ਪਰਿਵਾਰਿਕ ਬੰਧਨ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਜਦੋਂ ਪਰਿਵਾਰ ਵਿੱਚ ਬੱਚੇ, ਜਵਾਨ, ਬਜ਼ੁਰਗ ਯੋਗ ਦਾ ਅਭਿਆਸ ਕਰਨ ਲਈ ਇਕੱਠੇ ਹੁੰਦੇ ਹਨ ਤਾਂ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਯੋਗ ਭਾਵਨਾਤਮਕ ਸਥਿਰਤਾ ਨੂੰ ਵੀ ਹੁਲਾਰਾ ਦਿੰਦਾ ਹੈ।
ਡਾ ਅਮਨ ਕੌਸ਼ਲ ਨੇ ਕਿਹਾ ਕਿ ਯੋਗ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪ੍ਰਾਣਾਯਾਮ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰਾਣਾਯਾਮ ਯੋਗ ਜਾਂ ਸਾਹ ਸਬੰਧੀ ਕਸਰਤ ਸਾਡੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।
ਡਾ ਲਲਿਤ ਕਾਂਸਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਯੋਗ ਜਿ਼ਆਦਾ ਪ੍ਰਾਸੰਗਿਕ ਹੈ ਕਿਉਂਕਿ ਸਰੀਰ ਦੀ ਸਾਹ ਪ੍ਰਣਾਲੀ ਹੀ ਹੈ ਜੋ ਕੋਵਿਡ-19 ਵਾਇਰਸ ਨਾਲ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਡਾ ਮਲਕੀਅਤ ਸਿੰਘ ਘੱਗਾ ਨੇ ਕਿਹਾ ਕਿ ਅਸੀਂ ਇਸ ਵਰ੍ਹੇ ਦੇ ਥੀਮ “ਬੀ ਵਿਦ ਯੋਗਾ – ਬੀ ਐਟ ਹੋਮ” ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਉੱਤੇ ਵਿਭਾਗ ਵੱਲੋਂ ਸ਼੍ਰੀ ਯੋਗੇਸ਼ ਸ਼ਰਮਾ, ਹਰਪ੍ਰੀਤ ਕੌਰ, ਨਿਵੇਦਿਤਾ ਸ਼ਰਮਾ ਵੀ ਹਾਜ਼ਰ ਸਨ।