ਅਦਾਕਾਰਾ ਉਪਾਸਨਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਅੰਮ੍ਰਿਤਸਰ,15 ਜੂਨ 2021
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਰਾਂਦ ਦੇ ਸ਼ੁਭ ਦਿਹਾਡ਼ੇ ’ਤੇ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਜਿਥੇ ਸੱਚਖੰਡ ਵਿਖੇ ਮੱਥਾ ਟੇਕਿਆ, ਉਥੇ ਹੀ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ ਤੇ ਦੇਸ਼ ’ਚ ਫੈਲੀ ਕੋਰੋਨਾ ਮਹਾਮਾਰੀ ਨੂੰ ਲੈ ਕੇ ਪੀਡ਼ਤ ਲੋਕਾਂ ਲਈ ਗੁਰੂ ਘਰ ਵਿਖੇ ਅਰਦਾਸ ਕੀਤੀ।
ਇਸ ਉਪਰੰਤ ਉਨ੍ਹਾਂ ਨੇ ਬਾਬਾ ਸਾਹਿਬ ਚੌਕ ਸਥਿਤ ਮਾਤਾ ਖੀਵੀ ਜੀ ਡਿਸਪੈਂਸਰੀ ’ਤੇ ਜਾ ਕੇ ਹਰਮੀਤ ਸਿੰਘ ਸਲੂਜਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵਲੋਂ 20 ਰੁਪਏ ਦੀ ਪਰਚੀ ’ਚ ਮਰੀਜ਼ਾਂ ਨੂੰ ਚੈੱਕ ਕਰਵਾਉਣ ਤੇ ਫਰੀ ਦਵਾਈਆਂ ਦੇਣ ਦੀ ਸ਼ਲਾਘਾ ਵੀ ਕੀਤੀ।
ਦੱਸ ਦੇਈਏ ਕਿ ਹਾਲ ਹੀ ’ਚ ਉਪਾਸਨਾ ਸਿੰਘ ਨੇ ਆਪਣੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਾਂਗੇ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਸਬੰਧੀ ਉਪਾਸਨਾ ਸਿੰਘ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਹ ਫ਼ਿਲਮ ਦੀ ਟੀਮ ਨਾਲ ਨਜ਼ਰ ਆ ਰਹੇ ਸਨ।